ਇਸਦੇ ਨਾਲ ਹੀ ਇਰਾਨ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸਣੇ ਦਰਜਨਾਂ ਹੋਰ ਲੋਕਾਂ ਨੂੰ ਹਿਰਾਸਤ ਵਿੱਚ ਲੈਣ ਲਈ ਇੰਟਰਪੋਲ ਤੋਂ ਮਦਦ ਮੰਗੀ ਹੈ।
ਨਵੀਂ ਦਿੱਲੀ: ਸਰਹੱਦ ‘ਤੇ ਚੀਨ ਨਾਲ ਚੱਲ ਰਹੇ ਟਕਰਾਅ ਦੇ ਵਿਚਕਾਰ ਭਾਰਤੀ ਹਵਾਈ ਸੈਨਾ ਦੀ ਤਾਕਤ ਵਧਣ ਜਾ ਰਹੀ ਹੈ। ਫਰਾਂਸ ਤੋਂ 36 ਰਾਫੇਲ ਲੜਾਕੂ ਜਹਾਜ਼ਾਂ ਵਿੱਚੋਂ ਪਹਿਲੀ ਖੇਪ 27 ਜੁਲਾਈ ਤੱਕ ਭਾਰਤ ਪਹੁੰਚ ਸਕਦੀ ਹੈ। ਪਹਿਲੇ ਖੇਪ ਵਿੱਚ ਭਾਰਤੀ ਹਵਾਈ ਸੈਨਾ ਨੂੰ ਘੱਟੋ-ਘੱਟ ਛੇ ਲੜਾਕੂ ਜਹਾਜ਼ ਮਿਲ ਸਕਦੇ ਹਨ। ਹਾਲਾਂਕਿ, ਰਾਫੇਲ ਦੇ ਹਵਾਈ ਸੈਨਾ ‘ਚ ਸ਼ਾਮਲ ਹੋਣ ਦਾ ਰਸਮੀ ਸਮਾਗਮ (ਸੈਰੇਮਨੀ) ਦੀ ਤਰੀਕ ਦਾ ਅਜੇ ਤੱਕ ਐਲਾਨ ਨਹੀਂ ਕੀਤੀ ਗਿਆ।
ਮੰਨਿਆ ਜਾ ਰਿਹਾ ਹੈ ਕਿ ਅੰਬਾਲਾ ਏਅਰਬੇਸ ‘ਤੇ ਰਾਫੇਲ ਲੜਾਕੂਆਂ ਲਈ ਪੂਰੀ ਤਿਆਰੀ ਕਰ ਲਈ ਗਈ ਹੈ ਕਿਉਂਕਿ ਪਹਿਲਾ ਬੈਚ ਦਿੱਲੀ ਦੇ ਨੇੜੇ ਹਰਿਆਣਾ ਦੇ ਇਸ ਬੇਸ ‘ਤੇ ਤਾਇਨਾਤ ਕੀਤਾ ਜਾਵੇਗਾ। ਅੰਬਾਲਾ ਏਅਰਬੇਸ ‘ਤੇ ਰਾਫੇਲ ਲੜਾਕੂ ਜਹਾਜ਼ਾਂ ਦੀ ਤਾਇਨਾਤੀ ਲਈ ਵੱਖਰਾ ਬੁਨਿਆਦੀ ਢਾਂਚਾ ਤਿਆਰ ਕੀਤਾ ਗਿਆ ਹੈ, ਜਿਸ ਵਿੱਚ ਹੈਂਗਰ, ਏਅਰ-ਸਟ੍ਰਿਪਜ਼ ਤੇ ਕਮਾਂਡ ਤੇ ਕੰਟਰੋਲ ਪ੍ਰਣਾਲੀਆਂ ਸ਼ਾਮਲ ਹਨ। ਰਾਫੇਲ ਦੇ ਪਹਿਲੇ ਸਕੁਐਡਰਨ ਨੂੰ ‘ਗੋਲਡਨ ਐਰੋ‘ ਦਾ ਨਾਂ ਦਿੱਤਾ ਗਿਆ ਹੈ।
ਰਾਫੇਲ ਦੇ ਭਾਰਤੀ ਹਵਾਈ ਸੈਨਾ ਵਿੱਚ ਸ਼ਾਮਲ ਹੋਣਾ ਦੱਖਣੀ ਏਸ਼ੀਆ ਵਿੱਚ 'ਗੇਮ ਚੇਂਜਰ' ਮੰਨਿਆ ਜਾ ਰਿਹਾ ਹੈ ਕਿਉਂਕਿ ਰਾਫੇਲ ਇੱਕ 4.5 ਜੈਨਰੇਸ਼ਨ ਮੀਡੀਅਮ ਮਲਟੀਰੋਲ ਏਅਰਕ੍ਰਾਫਟ ਹੈ। ਮਲਟੀਰੋਲ ਹੋਣ ਕਰਕੇ ਦੋ ਇੰਜਣ (ਟੂਇੰਨ) ਰਾਫੇਲ ਫਾਈਟਰ ਜੈੱਟ ਹਵਾ ਵਿੱਚ ਆਪਣਾ ਦਬਦਬਾ ਸਥਾਪਤ ਕਰਨ ਦੇ ਨਾਲ-ਨਾਲ ਦੁਸ਼ਮਣ ਦੀ ਸੀਮਾ 'ਚ ਹਮਲਾ ਕਰਨ ਦੇ ਸਮਰੱਥ ਹੈ।
ਜਾਣਕਾਰੀ ਅਨੁਸਾਰ ਰਾਫੇਲ-ਮੀਟਰ ਤੇ ਸਕੈਲਪ ਜਹਾਜ਼ਾਂ ਦੀਆਂ ਮਿਜ਼ਾਈਲਾਂ ਪਹਿਲਾਂ ਤੋਂ ਹੀ ਅੰਬਾਲਾ ਤੱਕ ਪਹੁੰਚ ਜਾਣਗੀਆਂ।